Resources in Punjabi

ਸਭਿਆਚਾਰਕ ਫਰਕਾਂ ਨੂੰ ਧਿਆਨ ਵਿਚ ਰੱਖੇ ਬਿਨਾਂ ਜਾਣਕਾਰੀ ਦਾ ਸਿੱਧਾ ਅਨੁਵਾਦ ਕਰਨਾ ਕਾਫ਼ੀ ਨਹੀਂ ਹੈ। ਇਸ ਕਰਕੇ ਇਹ ਸ੍ਰੋਤ ਕੈਨੇਡਾ ਵਿਚਲੇ ਦੱਖਣੀ ਏਸ਼ੀਅਨ ਭਾਈਚਾਰੇ ਤੋਂ ਦੇਖਭਾਲ ਕਰਨ ਵਾਲਿਆਂ ਅਤੇ ਸੇਵਾਵਾਂ ਦੇਣ ਵਾਲਿਆਂ ਨਾਲ ਰਲ ਕੇ ਤਿਆਰ ਕੀਤੇ ਗਏ ਸਨ ਤਾਂ ਜੋ ਇਹ ਪੱਕਾ ਹੋਵੇ ਇਹ ਸ੍ਰੋਤ ਸਭਿਆਚਾਰਕ ਤੌਰ `ਤੇ ਢੁਕਵੇਂ ਅਤੇ ਉਚਿਤ ਹਨ। ਫਾਰਵਰਡ ਵਿਦ ਡਿਮੈਂਸ਼ੀਆ ਟੀਮ ਇਹ ਸਮਝਦੀ ਹੈ ਕਿ ਸ਼ਬਦ “ਦੱਖਣੀ ਏਸ਼ੀਅਨ” ਆਪਣੇ ਵਿਚ ਵੱਖ ਵੱਖ ਸਭਿਆਚਾਰਾਂ, ਵਿਰਾਸਤਾਂ ਅਤੇ ਬੋਲੀਆਂ ਨੂੰ ਸ਼ਾਮਲ ਕਰਦਾ ਹੈ। ਦੇਖਭਾਲ ਕਰਨ ਵਾਲੇ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਸ੍ਰੋਤਾਂ ਵਿਚ ਯੋਗਦਾਨ ਪਾਇਆ ਹੈ, ਉਹ ਦੱਖਣੀ ਏਸ਼ੀਅਨ ਸਭਿਆਚਾਰਾਂ ਦੀ ਵੰਨ-ਸੁਵੰਨਤਾ ਦਾ ਅਕਸ ਦਿਖਾਉਂਦੇ ਹਨ।

Directly translating information, without considering cultural differences, is not sufficient. Therefore, these resources were developed together with caregivers and service providers from the South Asian community within Canada to ensure they are culturally relevant and appropriate. The Forward with Dementia team recognizes that the term “South Asian” encompasses a range of distinct cultures, heritages and languages. The caregivers that contributed to these resources reflected a diversity of South Asian cultures.

ਨਵਜੋਤ ਦੀ ਕਹਾਣੀ: ਡਿਮੈਂਸ਼ੀਆ ਨਾਲ ਅੱਗੇ ਵਧਣਾ (Navjot’s Story: Moving Forward with Dementia)

ਆਪਣੇ ਪਰਿਵਾਰ ਨਾਲ ਡਿਮੈਂਸ਼ੀਆ ਦੇ ਸਫ਼ਰ ਵਿਚ ਦੀ ਲੰਘਣ ਤੋਂ ਜਿਹੜਾ ਇਕ ਸਬਕ ਮੈਂ ਸਿੱਖਿਆ ਹੈ, ਉਹ ਡਿਮੈਂਸ਼ੀਆ ਦੀ ਦੇਖਭਾਲ ਦੇ ਸਭਿਆਚਾਰਕ ਸੂਖਮ-ਭੇਦ ਨੂੰ ਸਮਝਣ ਅਤੇ ਉਨ੍ਹਾਂ ਦਾ ਹੱਲ ਕਰਨ ਦੀ ਮਹੱਤਤਾ ਹੈ।

ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਜਾਣਨਾ (Learning about Programs and Services)

ਇਹ ਸ੍ਰੋਤ ਡਿਮੈਂਸ਼ੀਆ ਵਾਲੇ ਲੋਕਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਸੇਵਾਵਾਂ ਬਾਰੇ ਜਾਣਕਾਰੀ ਦਿੰਦਾ ਹੈ ਜਿਸ ਵਿਚ ਮੈਡੀਕਲ ਸੇਵਾਵਾਂ, ਇਲਾਕੇ ਵਿਚਲੀਆਂ ਸੇਵਾਵਾਂ, ਅਤੇ ਮਦਦ ਨਾਲ ਰਹਿਣ ਦੀਆਂ ਚੋਣਾਂ ਬਾਰੇ ਜਾਣਕਾਰੀ ਸ਼ਾਮਲ ਹੈ।

Scroll to Top